themoreofmyself podcast

ਇਉੰ ਨਾ ਤੂੰ ਫੇਰ ਅੱਖੀਆਂ

0:00
0:52
Manda indietro di 15 secondi
Manda avanti di 15 secondi
ਇਉਂ ਨਾ ਤੂੰ ਫੇਰ ਅੱਖੀਆਂ ਇਉਂ ਨਾ ਨਕਾਰ ਮੈਨੂੰ ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ ਕੋਈ ਹੋਰ ਪੜ੍ਹ ਨਾ ਸਕਦਾ ਤਫ਼ਸੀਰ ਕਰ ਨਾ ਸਕਦਾ ਮੈਂ ਸਤਰ ਸਤਰ ਤੇਰੀ ਤੂੰ ਹੀ ਉਚਾਰ ਮੈਨੂੰ ਬਿੰਦੀ ਕੋਈ ਲਗਾਦੇ ਤੇ ਡੰਡੀਆਂ ਵੀ ਪਾ ਦੇ ਜਿੱਦਾਂ ਨਿਖਾਰ ਸਕਦੈਂ ਓਦਾਂ ਨਿਖਾਰ ਮੈਨੂੰ ਕੁਝ ਹੋਰ ਗੂੜ੍ਹੀ ਹੋਵਾਂ ਕੁਝ ਹੋਰ ਰੰਗ ਉਭਰਨ ਤੂੰ ਦਿਲ ਦੇ ਵਰਕਿਆਂ ‘ਤੇ ਏਦਾਂ ਉਤਾਰ ਮੈਨੂੰ ਜੇ ਕਹਿ ਦਏਂ ਤੂੰ ਮੈਨੂੰ ‘ਮੈਂ ਕਰਦਾਂ ਪਿਆਰ ਤੈਨੂੰ’ ਕਰ ਦੇਣਗੇ ਮੁਕੰਮਲ ਇਹ ਲਫ਼ਜ਼ ਚਾਰ ਮੈਨੂੰ ਤੈਥੋਂ ਜੇ ਮੁੱਖ ਮੋੜਾਂ, ਕੀਤਾ ਜੇ ਕੌਲ ਤੋੜਾਂ ਤੂੰ ਹਰਫ਼ ਹਰਫ਼ ਕਰ ਕੇ ਦੇਵੀਂ ਖਿਲਾਰ ਮੈਨੂੰ ਸੁਖਵਿੰਦਰ ਅੰਮ੍ਰਿਤ

Altri episodi di "themoreofmyself"